ਸੋਰਠਿ ਮਹਲਾ ੫ ॥
Sorat’h, Fifth Mehla:
ਜਿਤੁ ਪਾਰਬ੍ਰਹਮੁ ਚਿਤਿ ਆਇਆ ॥ ਸੋ ਘਰੁ ਦਯਿ ਵਸਾਇਆ ॥
The Supreme Lord God has established that home, in which He comes to mind.
ਸੁਖ ਸਾਗਰੁ ਗੁਰੁ ਪਾਇਆ ॥ ਤਾ ਸਹਸਾ ਸਗਲ ਮਿਟਾਇਆ ॥੧॥
I found the Guru, the ocean of peace, and all my doubts were dispelled. ||1||
ਹਰਿ ਕੇ ਨਾਮ ਕੀ ਵਡਿਆਈ ॥
This is the glorious greatness of the Naam.
ਆਠ ਪਹਰ ਗੁਣ ਗਾਈ ॥
Twenty-four hours a day, I sing His Glorious Praises.
ਗੁਰ ਪੂਰੇ ਤੇ ਪਾਈ ॥ ਰਹਾਉ ॥
I obtained this from the Perfect Guru. ||Pause||
ਪ੍ਰਭ ਕੀ ਅਕਥ ਕਹਾਣੀ ॥
God’s sermon is inexpressible.
ਜਨ ਬੋਲਹਿ ਅੰਮ੍ਰਿਤ ਬਾਣੀ ॥
His humble servants speak words of Ambrosial Nectar.
ਨਾਨਕ ਦਾਸ ਵਖਾਣੀ ॥
Slave Nanak has spoken.
ਗੁਰ ਪੂਰੇ ਤੇ ਜਾਣੀ ॥੨॥੨॥੬੬॥
Through the Perfect Guru, it is known. ||2||2||66||
Guru Arjan Dev Ji in Raag Sorath – 626